ਅੱਜ ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ’ਚ ਬੱਚਿਆਂ ਨੂੰ ਵਰਦੀਆਂ ਦੀ ਵੰਡ ਕੀਤੀ ਗਈ। ਵਰਦੀਆਂ ਵੰਡਣ ਦੀ ਰਸਮ ਰਾਮ ਲਾਲ ਚੰਦੜ੍ਹ ਨੇ ਆਪਣੇ ਕਰ ਕਮਲਾ ਨਾਲ ਕੀਤੀ। ਕੁਝ ਦਿਨ ਪਹਿਲਾ ਉਨ੍ਹਾਂ ਆਪਣੇ ਜਨਮ ਦਿਨ ਮੌਕੇ ਸਕੂਲ ਪਾਈ ਫੇਰੀ ਦੌਰਾਨ ਕੰਪਿਊਟਰ ਰੱਖਣ ਲਈ ਟੇਬਲ ਬਣਵਾ ਕੇ ਵੀ ਦਿੱਤੇ ਸਨ। ਸਕੂਲ ’ਚ ਆਯੋਜਿਤ ਸਾਦਾ ਸਮਾਗਮ ਮੌਕੇ ਓਮ ਪ੍ਰਕਾਸ਼, ਜਗਦੀਸ਼ ਚੰਦੜ੍ਹ, ਬਲਬੀਰ ਚੰਦ, ਮੋਹਣ ਲਾਲ, ਡਾ. ਸਰਬਜੀਤ ਮੁਠੱਡਾ, ਪੰਚ ਗੁਰਮੀਤ ਲਾਲ, ਡਾ. ਦੇਸ ਰਾਜ, ਅਵਤਾਰ ਰਾਮ, ਬੀਐਮਟੀ ਹਰਪ੍ਰੀਤ ਸਿੰਘ, ਮਾ. ਮਹਿੰਦਰ ਪਾਲ, ਹਰਪ੍ਰੀਤ ਸਿੰਘ, ਜੋਤੀ ਬਾਂਸਲ, ਵਿਸ਼ਾਲੀ, ਰਾਮਜੀ ਦਾਸ ਬੱਧਣ, ਰਜਨੀਸ਼ ਅਗਰਵਾਲ ਆਦਿ ਉਚੇਚੇ ਤੌਰ ’ਤੇ ਹਾਜ਼ਰ ਸਨ।
ਇਸ ਮੌਕੇ ਸੀਐਚਟੀ ਮਨਜੀਤ ਕੌਰ ਨੇ ਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਕੂਲ ਤਰੱਕੀਆਂ ਵੱਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਾ ਸਟਾਫ਼ ਬਹੁਤ ਮਿਹਨਤ ਨਾਲ ਬੱਚਿਆਂ ਨੂੰ ਭਵਿੱਖ ਦੇ ਕਾਬਲ ਬਣਾਉਣ ’ਚ ਯੋਗਦਾਨ ਪਾ ਰਿਹਾ ਹੈ।ਇਸ ਮੌਕੇ ਸਕੂਲ ਵਲੋਂ ਰਾਮ ਲਾਲ ਚੰਦੜ੍ਹ ਹੁਰਾ ਨੂੰ ਯਾਦ ਚਿੰਨ ਅਤੇ ਲੋਈ ਦੇਕੇ ਸਨਮਾਨਿਤ ਵੀ ਕੀਤਾ ਗਿਆ।

















