Wednesday, April 24, 2024

ਸਕੂਲ ਦੇ ਬੱਚਿਆਂ ਨੂੰ ਕਾਪੀਆਂ ਭੇਟ ਕੀਤੀਆਂ |


 ਅੱਜ ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ਚ ਐੱਨਆਰਆਈ ਬਰਦਰਜ਼ ਚੈਰੀਟੇਬਲ ਸੁਸਾਇਟੀ ਮੁਠੱਡਾ ਕਲਾਂ ਵਲੋਂ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਦੀ ਵੰਡ ਕੀਤੀ ਗਈ। ਇਸ ਸੁਸਾਇਟੀ ਵਲੋਂ ਹਾਲ ਚ ਹੀ ਮਾਤਾ ਸਵਿੱਤਰੀ ਬਾਈ ਫੂਲੇ ਸਟਡੀ ਸੈਂਟਰ ਵੀ ਆਰੰਭ ਕੀਤਾ ਗਿਆ ਹੈ, ਜਿਸ ਚ ਸਕੂਲੀ ਬੱਚੇ, ਸਕੂਲ ਸਮੇਂ ਤੋਂ ਬਾਅਦ ਆਪਣਾ ਹੋਮ ਵਰਕ ਕਰਨ ਦੇ ਨਾਲ ਨਾਲ ਹੋਰ ਉਸਾਰੂ ਸਰਗਰਮੀਆਂ ਚ ਵੀ ਹਿੱਸਾ ਲੈਂਦੇ ਹਨ।

ਸਕੂਲ ਚ ਕਾਪੀਆਂ ਦੀ ਵੰਡ ਕਰਨ ਵੇਲੇ ਸਕੂਲ ਕਮੇਟੀ ਦੇ ਚੇਅਰਮੈਨ ਜਸਵੰਤ ਕੁਮਾਰ, ਤਰਲੋਚਨ ਮੁਠੱਡਾ, ਆਸ਼ਾ ਰਾਣੀ, ਸਰੋਜ ਰਾਣੀ, ਜਗਦੀਸ਼ ਚੰਦਰ, ਬੂਟਾ ਰਾਮ, ਵਿਜੈ ਮਹਿਮੀ, ਡਾ. ਸਰਬਜੀਤ ਮੁਠੱਡਾ, ਸਕੂਲ ਮੁਖੀ ਮਿਸ ਜੋਤੀ ਬਾਂਸਲ, ਹਰਪ੍ਰੀਤ ਸਿੰਘ, ਮਿਸ ਵਿਸ਼ਾਲੀ, ਰਜਨੀਸ਼ ਅਗਰਵਾਲ, ਸੰਦੀਪ ਕੁਮਾਰ ਆਦਿ ਹਾਜ਼ਰ ਸਨ।

ਸਕੂਲ ਮੁਖੀ ਨੇ ਸੁਸਾਇਟੀ ਦੇ ਉੱਦਮ ਲਈ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਇਸ ਤਰ੍ਹਾਂ ਹੀ ਸਕੂਲ ਲਈ ਸਹਿਯੋਗ ਜਾਰੀ ਰਹੇਗਾ। ਇਥੇ ਇਹ ਵੀ ਵਰਨਣਯੋਗ ਹੈ ਕਿ ਇਸ ਸੁਸਾਇਟੀ ਵਲੋਂ ਇੱਕ ਸਾਲ ਲਈ ਤਿੰਨ ਟੀਚਰਾਂ ਲਈ ਸੇਵਾ ਫ਼ਲ ਵੀ ਭੇਜਿਆ ਗਿਆ ਸੀ।

Friday, September 23, 2022

ਸਕੂਲ ’ਚ ਬੱਚਿਆਂ ਨੂੰ ਵਰਦੀਆਂ ਦੀ ਵੰਡ ਕੀਤੀ

 ਅੱਜ ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ਚ ਬੱਚਿਆਂ ਨੂੰ ਵਰਦੀਆਂ ਦੀ ਵੰਡ ਕੀਤੀ ਗਈ। ਵਰਦੀਆਂ ਵੰਡਣ ਦੀ ਰਸਮ ਰਾਮ ਲਾਲ ਚੰਦੜ੍ਹ ਨੇ ਆਪਣੇ ਕਰ ਕਮਲਾ ਨਾਲ ਕੀਤੀ। ਕੁਝ ਦਿਨ ਪਹਿਲਾ ਉਨ੍ਹਾਂ ਆਪਣੇ ਜਨਮ ਦਿਨ ਮੌਕੇ ਸਕੂਲ ਪਾਈ ਫੇਰੀ ਦੌਰਾਨ ਕੰਪਿਊਟਰ ਰੱਖਣ ਲਈ ਟੇਬਲ ਬਣਵਾ ਕੇ ਵੀ ਦਿੱਤੇ ਸਨ। ਸਕੂਲ ਚ ਆਯੋਜਿਤ ਸਾਦਾ ਸਮਾਗਮ ਮੌਕੇ ਓਮ ਪ੍ਰਕਾਸ਼, ਜਗਦੀਸ਼ ਚੰਦੜ੍ਹ, ਬਲਬੀਰ ਚੰਦ, ਮੋਹਣ ਲਾਲ, ਡਾ. ਸਰਬਜੀਤ ਮੁਠੱਡਾ, ਪੰਚ ਗੁਰਮੀਤ ਲਾਲ, ਡਾ. ਦੇਸ ਰਾਜ, ਅਵਤਾਰ ਰਾਮ, ਬੀਐਮਟੀ ਹਰਪ੍ਰੀਤ ਸਿੰਘ, ਮਾ. ਮਹਿੰਦਰ ਪਾਲ, ਹਰਪ੍ਰੀਤ ਸਿੰਘ, ਜੋਤੀ ਬਾਂਸਲ, ਵਿਸ਼ਾਲੀ, ਰਾਮਜੀ ਦਾਸ ਬੱਧਣਰਜਨੀਸ਼ ਅਗਰਵਾਲ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ। 

ਇਸ ਮੌਕੇ ਸੀਐਚਟੀ ਮਨਜੀਤ ਕੌਰ ਨੇ ਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਕੂਲ ਤਰੱਕੀਆਂ ਵੱਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਾ ਸਟਾਫ਼ ਬਹੁਤ ਮਿਹਨਤ ਨਾਲ ਬੱਚਿਆਂ ਨੂੰ ਭਵਿੱਖ ਦੇ ਕਾਬਲ ਬਣਾਉਣ ਚ ਯੋਗਦਾਨ ਪਾ ਰਿਹਾ ਹੈ।ਇਸ ਮੌਕੇ ਸਕੂਲ ਵਲੋਂ ਰਾਮ ਲਾਲ ਚੰਦੜ੍ਹ ਹੁਰਾ ਨੂੰ ਯਾਦ ਚਿੰਨ ਅਤੇ ਲੋਈ ਦੇਕੇ ਸਨਮਾਨਿਤ ਵੀ ਕੀਤਾ ਗਿਆ। 



















 

Monday, May 30, 2022

ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨਾਲ ਛੁੱਟੀਆਂ ਤੋਂ ਪਹਿਲਾ ਪਾਈ ਸਾਂਝ!

 

ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਦਵਾਉਣ ਲਈ ਅੱਜ ਬੱਚਿਆਂ ਨਾਲ ਆਈਸ ਕਰੀਮ ਸਾਂਝੀ ਕੀਤੀ ਗਈ। ਬੱਚਿਆਂ ਨੇ ਇਸ ਮੌਕੇ ਖੂਬ ਆਨੰਦ ਮਾਣਿਆ। ਬੱਚਿਆਂ ਨੂੰ ਅੱਜ ਹੀ ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਹਨ। ਛੁੱਟੀਆਂ ਤੋਂ ਪਹਿਲਾ ਛੁੱਟੀ ਵਰਗੇ ਮਹੌਲ ‘ਚ ਬੱਚੇ ਕਾਫੀ ਖੁਸ਼ ਨਜ਼ਰ ਆਏ।










 

Friday, April 12, 2019

ਗਮਲਿਆਂ ਨੇ ਸਜਾਵਟ 'ਚ ਕੀਤਾ ਵਾਧਾ

ਪ੍ਰਵਾਸੀ ਭਾਰਤੀਆਂ ਵੱਲੋਂ ਸਕੂਲ ਨੂੰ ਸੋਹਣਾ ਬਣਾਉਣ ਹਿਤ ਲਏ ਗਏ ਫ਼ੈਸਲੇ ਮੁਤਾਬਿਕ ਲਿਆਂਦੇ ਗਮਲਿਆਂ ਨੂੰ ਅੱਜ ਰੰਗ ਕੀਤਾ ਗਿਆ। ਸਕੂਲ 'ਚ 60 ਨਵੇਂ ਗਮਲੇ ਲਿਆਂਦੇ ਗਏ ਹਨ, ਜਿਨ੍ਹਾਂ 'ਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ ਹਨ। ਰੰਗ ਕਰਨ ਨਾਲ ਸਕੂਲ ਦੀ ਸਜਾਵਟ 'ਚ ਹੋਰ ਵਾਧਾ ਹੋ ਗਿਆ ਹੈ। ਸਕੂਲ ਮੁਖੀ ਸ਼੍ਰੀ ਹਰਬਲਾਸ ਨੇ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਕੂਲ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।


Thursday, April 11, 2019

ਅੱਧੇ ਦਿਨ ਦੀ ਛੁੱਟੀ

ਰਾਮ ਨੌਂਵੀ ਦੇ ਸਬੰਧ 'ਚ 12 ਅਪ੍ਰੈਲ 2019 ਨੂੰ ਸਕੂਲ ਅੱਧੇ ਦਿਨ ਤੋਂ ਬਾਅਦ ਬੰਦ ਰਹਿਣਗੇ।

Wednesday, April 10, 2019

ਬੱਚਿਆਂ ਵਾਸਤੇ ਸਕੂਲ ਦੀ ਵਰਦੀ, ਜੁਰਾਬਾਂ ਤੇ ਬੂਟ, ਸਕੂਲੀ ਬੈਗ ਕੁਰਸੀਆਂ ਅਤੇ ਦਰੀਆਂ ਦੀ ਸੇਵਾ ਕੀਤੀ

ਅੱਜ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜਸਵੀਰ ਕੌਰ ਔਜਲਾ ਵਲੋਂ ਬੱਚਿਆਂ ਵਾਸਤੇ ਸਕੂਲ ਦੀ ਵਰਦੀ, ਜੁਰਾਬਾਂ ਤੇ ਬੂਟ, ਸਕੂਲੀ ਬੈਗ, ਸਕੂਲ ਵਾਸਤੇ 15 ਕੁਰਸੀਆਂ ਅਤੇ 2 ਦਰੀਆਂ ਦੀ ਸੇਵਾ ਕੀਤੀ.
ਸਮਾਜ ਨੂੰ ਅਜਿਹੇ ਚੰਗੇ ਇਨਸਾਨਾਂ ਦੀ ਡਾਹਢੀ ਲੋੜ ਹੈ ਜੋ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਨੇਕ ਕਾਰਜ ਕਰਕੇ ਨਿਭਾਉਂਦੇ ਰਹਿੰਦੇ ਹਨ.ਅਸੀਂ ਸਾਰੇ ਪਿੰਡ ਵਾਸੀ ਸਕੂਲ ਲਈ ਕੀਤੇ ਇਸ ਭਲੇ ਕੰਮ ਲਈ ਇਸ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ.
                                                                                                             
                         










Tuesday, April 2, 2019

ਸਕੂਲ ਦੇ ਬੱਚਿਆਂ ਨੂੰ ਫਲ਼ ਵੰਡੇ

ਅੱਜ ਪਿੰਡ ਮੁਠੱਡਾ ਕਲਾਂ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਔਜਲਾ ਪਰਿਵਾਰ ਵੱਲੋਂ ਫਲ਼ ਵੰਡੇ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਮੇਸ਼ ਸਿੰਘ ਸੈਂਭੀ, ਬਲਜੀਤ ਸਿੰਘ ਆਦਿ ਵੀ ਹਾਜ਼ਰ ਹੋਏ। ਸਕੂਲ ਮੁਖੀ ਸ਼੍ਰੀ ਹਰਬਲਾਸ ਨੇ ਇਸ ਉੱਦਮ ਲਈ ਦਾਨੀਆਂ ਦਾ ਧੰਨਵਾਦ ਕੀਤਾ। ਬੱਚਿਆਂ ਨੇ ਫਲ਼ ਪ੍ਰਾਪਤ ਕਰਕੇ ਆਪਣੀਆਂ ਮੁਸਕਰਾਹਟਾਂ ਵੰਡੀਆਂ।